ਜੈ ਬਾਬਾ ਦਾਮੁ ਸ਼ਾਹ ਜੀ

ਜੈ ਬਾਬਾ ਦਾਮੁ ਸ਼ਾਹ ਜੀ

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥

Advertisements

Vasee Rab Hiaaleeai Jangal Kiaa Dtoodtaehi ||19||

वसी रबु हिआलीऐ जंगलु किआ ढूढेहि ॥१९॥

The Lord abides in the heart; why are you looking for Him in the jungle? ||19||

karunanidhi tripathi

ਮੋਗੇ ਦੇ ਪਿੰਡ ਲੋਹਾਰਾ ਵਿਚ ਬਾਬਾ ਦਾਮੁ ਸ਼ਾਹ ਜੀ ਦੀ ਦਰਗਾਹ ਸਰਵ ਧਰ੍ਮ ਏਕਤਾ ਦੀ ਮਿਸਾਲ ਬਣ ਰਹੀ ਹੈ[ ਏਸ ਦਰਗਾਹ ਤੇ ਚਾਹੇ ਕੋਈ ਮੁਸਲਿਮ, ਸਿਖ ਜਾਂ ਫਿਰ ਹਿੰਦੂ ਹੋਵੇ ਆਪਣੀ-ਆਪਣੀ ਮੁਰਾਦਾਂ ਲੈ ਕੇ ਜਾਂਦੇ ਹਨ ਤੇ ਜਦੋ ਓਹਨਾ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਤਾਂ ਏਸ ਦਰਗਾਹ ਤੇ ਸ਼ੁਕਰਾਨਾ ਕਰਨ ਲਈ ਆਉਂਦੇ ਹਨ[ ਚਾਹੇ ਕੋਈ ਵੀ ਵਾਹਨ ਭਾਵੇਂ ਬਸ ਹੋਵੇ, ਜਾਂ ਫਿਰ ਕਾਰ ਇਸ ਮੰਦਿਰ ਦੇ ਅੱਗੇ ਤੋਂ ਲੰਘ ਰਿਹਾ ਹੋਵੇ, ਓਹ ਹੋਲੀ ਹੋ ਕੇ ਹੀ ਲੰਘਦਾ ਹੈ ਤੇ ਇਸ ਵਿਚ ਬੈਠੇ ਲੋਕ ਇਸ ਮੰਦਿਰ ਨੂੰ ਸਤਕਾਰ ਨਾਲ ਸਿਰ ਨਵਾਂ ਕੇ ਹੀ ਅੱਗੇ ਲੰਘਦੇ ਹਨ[

“ਫਰੀਦਾ ਥੀਉ ਪਵਾਹੀ ਦਭੁ ॥ ਜੇ ਸਾਂਈ ਲੋੜਹਿ ਸਭੁ ॥

ਇਕੁ ਛਿਜਹਿ ਬਿਆ ਲਤਾੜੀਅਹਿ ॥ ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥”

Fareed, become the grass on the path,If you long for the Lord of all.One will cut you down, and another will trample you underfoot;Then, you shall enter the Court of the Lord. ||16||

ਜਦੋਂ ਵੀ  ਕੋਈ ਮੇਲੇ ਜਾਂ ਤਿਓਹਾਰ ਹੁੰਦੇ ਹਨ ਤਾਂ ਸਬ ਲੋਗ ਮਿਲ ਕੇ ਉਸ ਦੀ ਤਿਆਰੀ ਕਰਦੇ ਹਨ[ ਵੱਡੇ-ਵੱਡੇ ਸੇਟੇਜ ਸ਼ੋ ਵੀ ਕਰਵਾਏ ਜਾਂਦੇ ਹਨ ਤੇ ਸਿਂਗਰ੍ਸ ਨੂੰ ਵੀ ਬੁਲਾਇਆ ਜਾਂਦਾ ਹੈ, ਜਿਹਨਾ ਵਿਚੋਂ ਪੰਜਾਬ ਦੇ ਮਾਨ ਗੁਰਦਾਸ ਮਾਨ ਵੀ ਸ਼ਾਮਿਲ ਹਨ[ ਬਾਬਾ ਦਾਮੁ ਸ਼ਾਹ ਜੀ ਦੀ ਦਰਗਾਹ ਮੋਗੇ ਦੇ ਪਿੰਡ ਲੋਹਾਰਾ ਵਿਚ ਅਮ੍ਰਿਤਸਰ ਰੋਡ ਤੇ ਬਣੀ ਹੋਈ ਹੈ[ ਏਸ ਦੀ ਇਮਾਰਤ ਦੇ ਸੁੰਦਰਤਾ ਲਈ ਕਈ ਵਾਰ ਸ਼ਬਦ ਵੀ ਘਟ ਜਾਂਦੇ ਹਨ[ ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕੇ ਏਹ ਸਥਾਨ ਮਨ ਦੀ ਸ਼ਾਂਤੀ ਨੂ ਬਣਾਔੁਣ ਲਈ ਤੇ ਧਿਆਨ ਲਈ ਉੱਤਮ ਹੈ

ਜੇ ਕਰ ਤੁਸੀਂ ਇਸ ਜਗਾਹ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਮੈਪ ਤੋਂ ਰਸਤਾ ਦੇਖ ਸਕਦੇ ਹੋ:

Leave a Reply

Your email address will not be published.